ਕਿਸਾਨ ਅੰਦੋਲਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਹਰਿਆਣਾ ਪੁਲਿਸ ਵੱਲੋਂ ਆਪਣਾ ਫੈਸਲਾ ਵਾਪਿਸ ਲੈ ਲਿਆ ਗਿਆ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ‘ਤੇ ਹਰਿਆਣਾ ਪੁਲਿਸ NSA ਨਹੀਂ ਲਗਾਵੇਗੀ । ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹਰਿਆਣਾ ਪੁਲਿਸ ਨੇ NSA ਤਹਿਤ ਕਾਰਵਾਈ ਕਰਨ ਦੀ ਕਹੀ ਸੀ ਗੱਲ..ਹਰਿਆਣਾ ਸਰਕਾਰ ਨੇ ਕਿਸਾਨ ਲੀਡਰਾਂ ਉਪਰ ਐਨਐਸਏ ਲਾਉਣ ਦੇ ਆਪਣੇ ਫੈਸਲੇ ਤੋਂ ਯੂ-ਟਰਨ ਲੈ ਲਿਆ ਹੈ। ਹਰਿਆਣਾ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਕਿਸਾਨ ਲੀਡਰਾਂ ਉਪਰ ਐਨਐਸਏ ਨਹੀਂ ਲੱਗੇਗਾ। ਅੰਬਾਲਾ ਰੇਂਜ ਦੇ ਆਈਜੀ ਸਿਬਾਸ਼ ਕਬੀਰਾਜ ਨੇ ਕਿਹਾ ਕਿ ਕਿਸਾਨਾਂ ਉਪਰ ਕੌਮੀ ਸੁਰੱਖਿਆ ਕਾਨੂੰਨ (ਐਨਐਸਏ) ਦੀਆਂ ਧਾਰਾਵਾਂ ਤਹਿਤ ਕਾਰਵਾਈ ਨਹੀਂ ਹੋਏਗੀ। ਹਰਿਆਣਾ ਪੁਲਿਸ ਨੇ ਕੁਝ ਘੰਟਿਆਂ ਬਾਅਦ ਹੀ ਇਸ ਫੈਸਲੇ ਤੋਂ ਯੂ-ਟਰਨ ਲੈ ਲਿਆ ਹੈ।ਆਈਜੀ ਸਿਬਾਸ਼ ਕਬੀਰਾਜ ਨੇ ਕਿਹਾ ਕਿਹਾ ਕਿ ਸਾਰੀਆਂ ਸਬੰਧ ਧਿਰਾਂ ਨੂੰ ਸਪੱਸ਼ਟ ਕੀਤਾ ਜਾਂਦਾ ਹੈ ਕਿ ਅੰਬਾਲਾ ਦੇ ਕੁਝ ਕਿਸਾਨ ਆਗੂਆਂ 'ਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਦੀਆਂ ਧਾਰਾਵਾਂ ਲਾਉਣ ਦੇ ਮਾਮਲੇ 'ਤੇ ਮੁੜ ਵਿਚਾਰ ਕੀਤਾ ਗਿਆ ਹੈ।
.
Farmers got a big relief! Haryana Police took a U-turn.
.
.
.
#Farmersprotesthighlights #farmersprotest #kisanandolan
~PR.182~